Leela Bhawan

Leela Bhawan ღ_�ஜ » � Verified By Facebook © ORIGINAL Page ® █║▌│█│║▌║││█║?
(1)

ਸੱਬ ਤੋਂ ਪਿਹਲਾਂ ਤਾਂ ਸੱਤ ਸ਼੍ਰੀ ਅਕਾਲ ਆ ਜੀ ਸਾਰਿਆਂ ਨੂੰ .... ਏਸ ਪੇਜ ਚ ਆਪਣੇ ਚਰਨ ਪਾਉਣ ਤੇ ਤੁਹਾਡਾ ਪਤਾਨੀ ਕਿਨਾ ਕ ਧੰਨਵਾਦ, ਲੀਲਾ ਭਵਨ ਨੂੰ ਤੁਸੀਂ ਸਾਰੇ ਜਾਣਦੇ ਈ ਓ ਪਟਿਆਲੇ ਦਾ 17 sec ਆ, ਇਥੇ ਤੁਹਾਨੂੰ INSTITUTE, MOBILE SHOPS, COMPUTER SHOPS, SHOWROOMS, BANKS, HOTELS ਸੱਬ ਮਿਲਣਗੇ ਤੇ ਕੁਲਚਇਆ ਵਾਲਾ ਬਾਈ ਵੀ ਸਿਰੇ ਈ ਲਾਉਂਦਾ, ਬਾਕੀ ਇਥੇ ਦਾ ਹੁਸਨ ਪੂਰੇ ਪਟਿਆਲੇ ਚ ਮਸਹੂਰ ਆ I ਬੀਬੀਆਂ ਬਾਹਲੀਆਂ ਕਬਬੀਆਂ ਆਉਂਦੀਆਂ ਨੇ ਇਥੇ ਤੇ ਕਾਕੇ ਕਿਹੜਾ ਘਟ ਨੇ ਓਹ ਵੀ ਪੂਰੇ ਕੈਮ ਬਣ ਕੇ ਆਉਂਦੇ ਨੇ ਇਥੇ ਆਪੋ ਆਪਣੇ ਕੰਮ ਕਰਨ I

Today Best Photo
21/02/2026

Today Best Photo





14/02/2026

Celebrating my 14th year on Facebook. Thank you for your continuing support. I could never have made it without you. 🙏🤗🎉





Beautiful sunset
25/01/2026

Beautiful sunset





ਹਾਂਜੀ ਫੇਰ ਕਿੰਨਾ ਕ ਪੈ ਗਿਆ ਮੀਂਹ ਬਹੁਤ ਆ ਕੇ ਹੋਰ ਪਵਾਈਏ 💦💦 #ਬਸੰਤਪੰਚਮੀ    #बसंतपंचमी  #पंजाब
23/01/2026

ਹਾਂਜੀ ਫੇਰ ਕਿੰਨਾ ਕ ਪੈ ਗਿਆ ਮੀਂਹ ਬਹੁਤ ਆ ਕੇ ਹੋਰ ਪਵਾਈਏ 💦💦

#ਬਸੰਤਪੰਚਮੀ

#बसंतपंचमी
#पंजाब

ਸੋਹਣੀ ਕੁਦਰਤ Leela Bhawan
22/12/2025

ਸੋਹਣੀ ਕੁਦਰਤ Leela Bhawan

New Bies Leela Bhawan  🥰🥰
17/12/2025

New Bies Leela Bhawan 🥰🥰

Beautiful Sunset . . . . .
23/09/2025

Beautiful Sunset . . . . .

07/04/2025

ਰੂਸ ਦੇ ਇੱਕ ਛੋਟੇ ਕਿਸਾਨ ਨੂੰ ਕਿਸੇ ਸਲਾਹ ਦਿੱਤੀ ਕੇ ਜੇ ਵੱਡਾ ਬਣਨਾ ਏ ਤਾਂ ਸਾਇਬੇਰੀਆਂ ਜਾ ਕੇ ਕੋਈ ਵੱਡਾ ਫਾਰਮ ਖਰੀਦ..ਜਮੀਨ ਕਾਫੀ ਸਸਤੀ ਏ..!

ਸਾਰਾ ਕੁਝ ਵੇਚ ਵੱਟ ਓਥੇ ਅੱਪੜ ਗਿਆ..
ਦਲਾਲ ਨੇ ਖਰੀਦੋ ਫਰੋਖਤ ਵਾਲੀ ਪ੍ਰਕਿਰਿਆ ਸਮਝਾਈ..
ਆਖਣ ਲੱਗਾ "ਕੱਲ ਸੁਵੇਰੇ ਸਵਖਤੇ ਤੋਂ ਦੌੜ ਕੇ ਜਿੰਨੀ ਜਮੀਨ ਵੀ ਗਾਹ ਸਕਦਾ ਏ ਉਹ ਤੇਰੀ ਹੋਊ..ਪਰ ਸ਼ਰਤ ਏ ਕੇ ਸੂਰਜ ਡੁੱਬਣ ਤੋਂ ਪਹਿਲਾਂ ਜਿਥੋਂ ਦੌੜ ਸ਼ੁਰੂ ਕੀਤੀ ਹੋਵੇਗੀ ਐਨ ਓਥੇ ਵਾਪਿਸ ਮੁੜਨਾ ਪੈਣਾ!

ਅਗਲੇ ਦਿਨ ਰੋਟੀ ਪਾਣੀ ਪੱਲੇ ਬੰਨ ਦੌੜ ਸ਼ੁਰੂ ਕਰ ਦਿੱਤੀ..
ਜਿੰਨਾ ਅੱਗੇ ਜਾਈ ਜਾਵੇ ਉੱਨੀ ਹੀ ਹੋਰ ਉਪਜਾਊ ਜਮੀਨ ਦਿਸਦੀ ਜਾਵੇ..
ਹੋਰ ਜਮੀਨ ਦੇ ਲਾਲਚ ਵਿਚ ਰਫਤਾਰ ਵਧਾ ਦਿੱਤੀ..ਰੋਟੀ ਵਾਲਾ ਡੱਬਾ ਤੇ ਪਾਣੀ ਵਾਲੀ ਬੋਤਲ ਵੀ ਇਹ ਸੋਚ ਸਿੱਟ ਦਿੱਤੀ ਕੇ ਇਹਨਾਂ ਦਾ ਭਾਰ ਵੀ ਦੌੜਨ ਵਿਚ ਰੁਕਾਵਟ ਪਾ ਰਿਹਾ ਏ..!

ਅਖੀਰ ਮੁੜਦੇ ਹੋਏ ਨੂੰ ਭੁੱਖ ਪਿਆਸ ਸਤਾਉਣ ਲੱਗੀ..ਪਰ ਖਾਵੇ ਪੀਵੇ ਕੀ..ਕੋਲ ਰੋਟੀ ਪਾਣੀ ਵੀ ਤੇ ਨਹੀਂ ਸੀ..
ਉੱਤੋਂ ਸੂਰਜ ਡੁੱਬੀ ਜਾ ਰਿਹਾ ਸੀ..
ਅਖੀਰ ਮੰਜਿਲ ਤੋਂ ਕੁਝ ਕਦਮ ਪਹਿਲਾਂ ਨਿਢਾਲ ਹੋ ਕੇ ਡਿੱਗ ਪਿਆ ਤੇ ਕਹਾਣੀ ਮੁੱਕ ਗਈ..
ਨਾ ਮਾਇਆ ਮਿਲ਼ੀ ਨਾ ਰਾਮ..!

ਬਟਾਲੇ ਇੱਕ ਜਾਣਕਾਰ ਦੀ ਸਰਕਾਰੀ ਨੌਕਰੀ ਦੇ ਨਾਲ ਨਾਲ ਕਿੰਨੀ ਸਾਰੀ ਜਮੀਨ ਇੱਕ ਸ਼ੇੱਲਰ ਤੇ ਆੜ੍ਹਤ ਵੀ ਸੀ..!
ਇੱਕ ਰਾਤ ਰੇਲਵੇ ਦੀ ਜਮੀਨ ਤੇ ਆਂਡਿਆਂ ਦਾ ਸਟਾਲ ਖੋਹਲ ਸੁਵੇਰੇ ਕੋਰਟ ਵਿਚੋਂ ਸਟੇ ਲੈ ਲਿਆ..!
ਪਿਤਾ ਜੀ ਨੇ ਸਮਝਾਇਆ ਕੇ ਭੱਜ ਦੌੜ ਵਾਲੀ ਇਸ ਭੱਠੀ ਵਿਚ ਬਿਨਾ ਵਜਾ ਆਪਣੇ ਆਪ ਨੂੰ ਝੋਕੀ ਜਾਣਾ ਕੋਈ ਸਮਝਦਾਰੀ ਨਹੀਂ..
ਪਰ ਹੋਰ ਇਕੱਠਾ ਕਰਨ ਦੇ ਜਨੂੰਨ ਨੇ ਐਸੀ ਮੱਤ ਮਾਰੀ ਕੇ ਇੱਕ ਦਿਨ ਇਸੇ ਚੱਕਰ ਵਿਚ ਸਕੂਟਰ ਟਾਹਲੀ ਵਿਚ ਜਾ ਵੱਜਾ ਤੇ ਸਾਰਾ ਕੁਝ ਇਥੇ ਧਰਿਆ ਧਰਾਇਆ ਰਹਿ ਗਿਆ!

ਦੋਸਤੋ ਤਰੱਕੀ ਕਰਨੀ ਹਰੇਕ ਦਾ ਹੱਕ ਏ..
ਪਰ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਦਾਅ ਤੇ ਲਾ ਕੇ ਤਹਿ ਕੀਤਾ ਰਸਤਾ ਅਖੀਰ ਕਬਰਾਂ ਤੱਕ ਜਾ ਕੇ ਹੀ ਮੁੱਕਦਾ ਏ..ਫੇਰ ਆਪ ਮੋਏ ਜੱਗ ਪਰਲੋ..!
ਕੁਝ ਵਰ੍ਹਿਆਂ ਮਗਰੋਂ ਤੇ ਢਿੱਡੋਂ ਜੰਮੇ ਵੀ ਭੋਗ ਪਾਉਣੋਂ ਹਟ ਜਾਂਦੇ ਨੇ..
ਤੀਜੀ ਪੀੜੀ ਮਗਰੋਂ ਜਮੀਨ ਦੀਆਂ ਫਰਦਾਂ ਵਿਚੋਂ ਨਾਮ ਵੀ ਕੱਟ ਦਿੱਤਾ ਜਾਂਦਾ!

ਦੱਸਦੇ ਇੱਕ ਧੰਨਵਾਨ ਸ਼ਾਹੂਕਾਰ ਨੇ ਮੁਨਸ਼ੀ ਕੋਲ ਸੱਦ ਲਿਆ..
ਪੁੱਛਣ ਲੱਗਾ ਹਿਸਾਬ ਕਿਤਾਬ ਲਗਾ ਕੇ ਦੱਸ ਆਪਣੇ ਕੋਲ ਕਿੰਨੀ ਕੂ ਦੌਲਤ ਏ..?
ਤਿੰਨ ਦਿਨਾਂ ਬਾਅਦ ਆਖਣ ਲੱਗਾ ਸ਼ਾਹ ਜੀ ਸੱਤ ਪੀੜੀਆਂ ਤਾਂ ਆਰਾਮ ਨਾਲ ਬਹਿ ਕੇ ਖਾ ਪੀ ਲੈਣਗੀਆਂ ਪਰ ਅੱਠਵੀਂ ਪੀੜੀ ਨੂੰ ਥੋੜੀ ਮੁਸ਼ਕਿਲ ਆ ਸਕਦੀ ਏ!

ਸ਼ਾਹੂਕਾਰ ਬੇਚੈਨ ਰਹਿਣ ਲੱਗਾ..
ਦਿਨੇ ਰਾਤ ਬੱਸ ਅੱਠਵੀਂ ਪੀੜੀ ਦਾ ਫਿਕਰ ਖਾਈ ਜਾਵੇ..
ਘਰ ਦੇ ਇੱਕ ਸਿਆਣੇ ਕੋਲ ਲੈ ਗਏ..ਉਹ ਆਖਣ ਲੱਗਾ ਸ਼ਾਹ ਜੀ ਇੱਕ ਕੰਮ ਕਰਨਾ ਪਊ..ਆਹ ਅੱਧਾ ਕਿੱਲੋ ਆਟਾ ਜਿਹੜੀ ਬੁਢੀ ਉਸ ਨੁੱਕਰ ਵਾਲੇ ਘਰ ਕੱਪੜੇ ਸਿਉਂਦੀ ਏ ਉਸਨੂੰ ਦੇ ਆਵੋ..ਮੁਸ਼ਕਿਲ ਹੱਲ ਹੋ ਜਾਵੇਗੀ!

ਅਗਲੇ ਦਿਨ ਬੁਢੀ ਦੇ ਦਵਾਰ ਆਟੇ ਵਾਲੀ ਪੋਟਲੀ ਦਿੰਦਾ ਹੋਇਆ ਆਖਣ ਲੱਗਾ ਕੇ ਮਾਤਾ ਰੋਟੀਆਂ ਪਕਾ ਲਵੀਂ..!
ਅੱਗੋਂ ਆਹਂਦੀ..ਵੇ ਪੁੱਤਰ ਸੁਵੇਰੇ ਖਾਦੀ ਸੀ..ਦੁਪਹਿਰ ਜੋਗੀ ਬਣੀ ਪਈ ਏ..ਤੇ ਆਥਣ ਵੇਲੇ ਜੋਗਾ ਆਟਾ ਬਥੇਰਾ..!
ਆਖਣ ਲੱਗਾ ਕੇ ਤਾਂ ਵੀ ਰੱਖ ਲੈ..ਕੱਲ ਨੂੰ ਫੇਰ ਕੰਮ ਆਵੇਗਾ..!

ਅੱਗੋਂ ਆਂਹਦੀ "ਵੇ ਪੁੱਤ ਮੈਨੂੰ ਪੂਰਾ ਯਕੀਨ ਏ ਜਿਸਨੇ ਅੱਜ ਦਾ ਬੰਦੋਬਸਤ ਕੀਤਾ..ਕੱਲ ਨੂੰ ਵੀ ਭੁੱਖਾ ਨਹੀਂ ਸਵਾਊ..ਨਹੀਂ ਚਾਹੀਦਾ ਮੈਨੂੰ ਤੇਰਾ ਆਟਾ.."

ਪੋਟਲੀ ਉਂਝ ਦੀ ਉਂਝ ਹੀ ਮੋੜ ਲਿਆਂਧੀ ਤੇ ਸਿਆਣੇ ਨੂੰ ਸੁਨੇਹਾ ਘੱਲ ਦਿੱਤਾ ਕੇ ਮੇਰੀ ਮੁਸ਼ਕਲ ਹੱਲ ਹੋ ਗਈ..!

ਦੋਸਤੋ ਅਕਸਰ ਹੀ ਕਿੰਨੇ ਸਾਰੇ ਮਿਲ ਹੀ ਜਾਂਦੇ ਨੇ ਜਿਹੜੇ ਅੱਠਵੀਂ ਪੀੜੀ ਦੇ ਫਿਕਰ ਵਿਚ ਬੱਸ ਦਿਨੇ ਰਾਤ ਨੱਸੀ ਤੁਰੀ ਜਾ ਰਹੇ ਨੇ..ਬਿਨਾ ਰੁਕਿਆ..ਲਗਾਤਾਰ..!

ਇਸ ਗੇੜ ਵਿਚੋਂ ਨਿੱਕਲਣਾ ਏ ਤਾਂ ਕੱਪੜੇ ਸਿਉਂਦੀ ਮਾਈ ਵਾਲਾ ਸੰਕਲਪ ਮਨ ਵਿਚ ਵਸਾਉਣਾ ਪੈਣਾ ਕੇ ਜਿਹੜਾ ਪੱਥਰ ਦੀ ਇੱਕ ਸਿਲ ਵਿਚ ਕੈਦ ਜੰਤੂ ਵਾਸਤੇ ਅੰਨ ਪੈਦਾ ਕਰ ਸਕਦਾ..ਭਲਾ ਸਾਨੂੰ ਭੁਖਿਆਂ ਕਿਓਂ ਰੱਖੂ..!

ਜਿੰਦਗੀ ਆਪ ਤੇ ਹੌਲੀ ਫੁੱਲ ਏ..ਅਸਲ ਭਾਰ ਤੇ ਖਾਹਿਸ਼ਾਂ ਸੱਧਰਾਂ ਦਾ ਹੀ ਪਾਇਆ ਹੋਇਆ ਏ!

ਹਰਪ੍ਰੀਤ ਸਿੰਘ ਜਵੰਦਾ

https://youtu.be/HaNlYGxbMVU
15/02/2025

https://youtu.be/HaNlYGxbMVU

Modified 5911: Ultimate Guide to Upgrade ਇੱਕਲਾ ਇੱਕਲਾ ਨਟ ਖੁਦ ਤਸੱਲੀ ਨਾਲ ਖੋਲ ਕੇ ਕੀਤਾ modify । (for sale)Mistri Balkar Singh 9876040900In this video, I demonstra...

Address

Leela Bhawan
Patiala
147001

Opening Hours

Monday 7am - 11pm
Tuesday 7am - 11pm
Wednesday 7am - 11pm
Thursday 7am - 11pm
Friday 7am - 11pm
Saturday 7am - 11pm

Alerts

Be the first to know and let us send you an email when Leela Bhawan posts news and promotions. Your email address will not be used for any other purpose, and you can unsubscribe at any time.

Share