14/11/2025
**ਗੁਰੂਘਰ ਦੀ ਗੋਲਕ ਬੋਲ ਪਈ**
ਕਿਤੇ ਠੱਗੀ-ਚੋਰੀ ਕੀਤੀ ਐ,ਜਾਂ ਹੱਥੀਂ ਆਪ ਕਮਾਏ ਨੇ।
ਗੁਰੂਘਰ ਦੀ ਗੋਲਕ ਬੋਲ ਪਈ,ਇਹ ਪੈਸੇ ਕਿਥੋਂ ਆਏ ਨੇ।
ਜੇ ਹੱਕ ਕਿਸੇ ਦੇ ਮਾਰੇ ਨੇ,ਜਾਂ ਲੁੱਟੇ ਕਈ ਵਿਚਾਰੇ ਨੇ,
ਕੋਈ ਫ਼ਾਇਦਾ ਨਹੀਂ ਚੜ੍ਹਾਵੇ ਦਾ ਜੇ ਕੀਤੇ ਪੁੱਠੇ ਕਾਰੇ ਨੇ।
ਜੇ ਹੱਥ ਲਹੂ ਨਾਲ਼ ਰੰਗੇ ਨੇ,ਦੁਖੀਆਂ ਦੇ ਦਿਲ ਦੁਖਾਏ ਨੇ।
ਗੁਰੂਘਰ ਦੀ ਗੋਲਕ ਬੋਲ ਪਈ ਏਹ ਪੈਸੇ ਕਿਥੋਂ ਆਏ ਨੇ।।
ਜੇ ਨਸ਼ੇ ਵੇਚਕੇ ਬਣਿਆਂ ਏਂ,ਬਣਿਆਂ ਏਂ ਬੜਾ ਅਮੀਰ ਸੁਣੀ।
ਤੈਨੂੰ ਕਿੰਵੇਂ ਲਾਹਣਤਾਂ ਪਾਉਂਦੀ ਏ,ਤੂੰ ਬਹਿਕੇ ਕਦੇ ਜ਼ਮੀਰ ਸੁਣੀ।
ਹੋ ਲਾਲਚ ਦੇ ਵਿੱਚ ਅੰਨ੍ਹਾਂ ਜੇ ,,ਮਾਵਾਂ ਦੇ ਪੁੱਤ ਮੁਕਾਏ ਨੇ।।
ਗੁਰੂਘਰ ਦੀ ਗੋਲਕ ਬੋਲ ਪਈ,ਇਹ ਪੈਸੇ ਕਿਥੋਂ ਆਏ ਨੇ।
ਜੇ ਕੀਤੇ ਬੜੇ ਗੁਨਾਹ ਬੇਦੀ,ਕਰ ਤੌਬਾ ਭੁੱਲ ਬਖਸ਼ਾ ਲੈ ਤੂੰ।
ਹੁਣ ਹੱਕ ਸੱਚ ਦੀ ਖਾਣੀ ਏਂ,ਏਹ ਗੱਲ ਖਾਨੇ ਵਿੱਚ ਪਾ ਲੈ ਤੂੰ।
ਖ਼ੁਦ ਮੀਰਪੁਰੀ ਤੂੰ ਅਮਲ ਕਰੀਂ,ਜੋ ਲਿਖਕੇ ਬੋਲ ਸੁਣਾਏ ਨੇ।
ਗੁਰੂਘਰ ਦੀ ਗੋਲਕ ਬੋਲ ਪਈ,ਏਹ ਪੈਸੇ ਕਿਥੋਂ ਆਏ ਨੇ..??
✍️ਬੇਦੀ ਮੀਰਪੁਰੀ ਆਮ ਜਿਆ ਲਿਖ਼ਾਰੀ✍️
9041183752