01/08/2018
ਡੀ.ਜੇ. ਦੇ ਨੁਕਸਾਨ...
ਇੱਕ ਆਦਮੀ ਪਹਾੜੀ ਰਸਤੇ ਤੇ ਜਾ ਰਿਹਾ ਸੀ।
ਅਚਾਨਕ ਇੱਕ ਅਵਾਜ਼ ਆਈ ਰੁਕੋ, ਜਦੇ ਇੱਕ ਪੱਥਰ ਉਹਦੇ ਸਾਹਮਣੇ ਚਟਾਨ ਤੋਂ ਡਿੱਗ ਗਿਆ।
ਬੰਦੇ ਨੇ ਉਸ ਦਾ ਧੰਨਵਾਦ ਕੀਤਾ।
ਕੁਝ ਦਿਨਾਂ ਬਾਅਦ ਫੇਰ ਉਹੀ ਆਦਮੀ ਜਾ ਰਿਹਾ ਸੀ।
ਪਿੱਛੋਂ ਆਵਾਜ਼ ਆਈ ਰੁਕੋ, ਜਦੇ ਇੱਕ ਬਹੁਤ ਤੇਜ਼ ਕਾਰ ਉਸ ਦੇ ਅੱਗੋਂ ਦੀ ਲੰਘ ਗਈ।
ਬੰਦੇ ਨੇ ਫਿਰ ਧੰਨਵਾਦ ਕੀਤਾ ਅਤੇ ਪੁੱਛਿਆ ਤੁਸੀਂ ਕੋਣ ਹੌ?
ਜੋ ਬਾਰ ਬਾਰ ਮੇਰੀ ਜਾਨ ਬਚਾ ਰਹੇ ਓ।
ਆਵਾਜ਼ ਆਈ, ਰੱਖਿਆ ਕਰਨ ਵਾਲਾ ਫਰਿਸ਼ਤਾ।
ਉਸ ਦਾ ਧੰਨਵਾਦ ਕਰਦੇ ਹੋਏ ਪੁੱਛਿਆ ਓਦੋਂ ਕਿੱਥੇ ਸੀ ਜਦੋਂ ਮੇਰਾ ਵਿਆਹ ਹੋ ਰਿਹਾ ਸੀ। ਓਦੋਂ ਕਿਉਂ ਨਹੀਂ ਆਵਾਜ਼ ਮਾਰੀ???
ਫੇਰ ਅਵਾਜ਼ ਆਈ, ਆਵਾਜ਼ ਤਾਂ ਮੈਂ ਉਸ ਵੇਲੇ ਵੀ ਮਾਰੀ ਸੀ, ਪਰ ਡੀ.ਜੇ. ਚੱਲ ਰਿਹਾ ਸੀ...😭😭😭
#ਕਲੋਲ